BREAKING NEWS
Clips

728x90

header-ad

468x60

header-ad

ਸ਼ੀਲਾਂਗ: ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਮਲੀ ਤੌਰ 'ਤੇ ਹੋਵੇ ਯਤਨ: ਭਾਈ ਹਰਿੰਦਰ ਸਿੰਘ ਮਾਝੀਮੁਸੀਬਤ ਵਿਚ ਫਸੇ ਸ਼ਿਲਾਂਗ ਦੇ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਦੇ ਆਗੂ ਸਿਰਫ਼
ਮੁਸੀਬਤ ਵਿਚ ਫਸੇ ਸ਼ਿਲਾਂਗ ਦੇ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਦੇ ਆਗੂ ਸਿਰਫ਼ ਮੁੱਖ ਮੰਤਰੀ ਕੋਨਾਰ ਸੰਗਮਾ ਅਤੇ ਗ੍ਰਹਿ ਮੰਤਰੀ ਜੇਮਸ ਸੰਗਮਾ ਨਾਲ ਗੱਲ ਕਰੇ, ਚਾਹ, ਪੀ ਕੇ ਅਤੇ ਇਕ ਬਿਆਨ ਦੇ ਕੇ ਵਾਪਸ ਮੁੜਨ ਦੀ ਥਾਂ ਸਿੱਖਾਂ ਦੀ ਸੁਰੱਖਿਆ ਅਤੇ ਸਤਿਕਾਰ ਲਈ ਅਮਲੀ ਤੌਰ ਤੇ ਕੰਮ ਕਰਨ।  ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਸਾਂਝ ਕੇਂਦਰ ਸਰਕਾਰ ਨਾਲ ਵੀ ਹੈ ਅਤੇ ਕੇਂਦਰ ਸਰਕਾਰ 'ਤੇ ਜ਼ੋਰ ਪਾ ਕੇ ਸ਼ਿਲਾਂਗ ਦੇ ਲੋੜਵੰਦ ਸਿੱਖਾਂ ਦੀ ਮਦਦ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਿੱਖ 150 ਸਾਲਾਂ ਤੋਂ ਸ਼ਿਲਾਂਗ ਵਿਚ ਰਹਿ ਰਹੇ ਹਨ ਤਾਂ ਖਾਸੀ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਇੰਨ੍ਹੇ ਬੁਰੇ ਕਿਉਂ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ਕਿ ਭਾਰਤ ਦੀ ਆਜ਼ਾਦੀ ਵਿਚ 85 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ 2 ਫ਼ੀ ਸਦੀ ਤੋਂ ਘੱਟ ਆਬਾਦੀ ਵਾਲੀ ਸਿੱਖ ਕੌਮ ਨੇ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਸ਼ਿਲਾਂਗ ਦੇ ਸਿੱਖਾਂ ਦਾ ਮਸਲਾ ਹੱਲ ਨਹੀਂ ਹੁੰਦਾ, ਓਨੀ ਦੇ ਸ਼੍ਰੋਮਣੀ ਕਮੇਟੀ ਨੂੰ ਪੱਕੇ ਤੌਰ 'ਤੇ ਇਕ ਜਥਾ ਸ਼ਿਲਾਂਗ ਭੇਜਣਾ ਚਾਹੀਦਾ ਹੈ ਜੋ ਸ਼ਿਲਾਂਗ ਦੇ ਸਿੱਖਾਂ ਦੇ ਆਰਥਕ, ਸਮਾਜਕ ਅਤੇ ਕਾਨੂੰਨੀ ਤੌਰ ਤੇ ਮਸਲਿਆਂ ਸਬੰਧੀ ਅਪਣੀ ਸੇਵਾਵਾਂ ਨਿਭਾਵੇ।
« PREV
NEXT »

No comments